ਨਸ਼ਾ ਇਸ ਸਮੇ ਸਰਕਾਰਾਂ ਲਈ ਅਤੇ ਜਨਤਾ ਲਈ ਸਿਰ ਪੀੜ ਬਣ ਚੁੱਕਿਆ ਹੈ। ਇਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਰੋਲ ਰਿਹਾ ਹੈ ਤੇ ਘਰਾ ਦੇ ਘਰ ਬਰਬਾਦ ਕਰ ਰਿਹਾ ਹੈ। ਇਸੇ ਨਸ਼ੇ ਤੋਂ ਤੰਗ ਆ ਕੇ ਜਿਲ੍ਹਾ ਗੁਰਦਸਪੂਰ ਦੇ ਇਤਿਹਾਸਿਕ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲੋਕਾਂ ਅਤੇ ਨਗਰ ਕੌਂਸਿਲ ਨੇ ਮਿਲ ਕੇ ਕਸਬੇ ਨੂੰ ਲਗਦੀਆਂ ਤਿੰਨ ਹੱਦਾਂ ਅਤੇ ਕਸਬੇ ਦੇ ਅੰਦਰ ਬੋਰਡ ਲਗਾ ਦਿੱਤੇ ਹਨ |